ਸ੍ਰੀ ਮੁਕਤਸਰ ਸਾਹਿਬ - ਰੁਪਾਣਾ/ਭਾਗਸਰ ਮਾਈਨਰ ਅਤੇ ਮੁਕਤਸਰ ਮਾਈਨਰ ਜੋ ਅੱਗੇ ਬਲਮਗੜ੍ਹ ਤੇ ਹੋਰ ਪਿੰਡਾਂ ਨੂੰ ਜਾਂਦੀ ਹੈ, ਲੰਮੇ ਸਮੇਂ ਤੋਂ ਬੰਦ ਹੈ।
ਲੰਬੀ ਨਹਿਰ ਬੰਦੀ ਹੋਣ ਕਰਕੇ ਆਸੇ ਪਾਸੇ ਦੇ ਕਈ ਪਿੰਡਾਂ ਦੇ ਵਾਟਰ ਵਰਕਸ ਬੰਦ ਪਏ ਹਨ ਤੇ ਲੋਕਾਂ ਨੂੰ ਦੂਰ-ਦੂਰ ਤੋਂ ਪਾਣੀ ਲਿਆਉਣਾ ਪੈਂਦਾ ਹੈ।
ਸਮਾਜ ਸੇਵਕ ਡਾਕਟਰ ਸੁਰਿੰਦਰ ਸਿੰਘ ਭੁੱਲਰ ਨੇ ਦੱਸਿਆ ਕੇ ਬਹੁਤਿਆਂ ਪਿੰਡਾਂ ਵਿੱਚ ਜ਼ਮੀਨ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ ਤੇ ਲੋਕ ਲੰਬੀਆਂ-ਲੰਬੀਆਂ ਕਤਾਰਾਂ ਲਗਾ ਕੇ ਆਰ ਓ ਤੋਂ ਪਾਣੀ ਭਰਨ ਦਾ ਇੰਤਜਾਰ ਕਰਦੇ ਹਨ।
ਉਹਨਾਂ ਨੇ ਨਹਿਰੀ ਵਿਭਾਗ ਨੂੰ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਨਹਿਰਾਂ ਵਿੱਚ ਪਾਣੀ ਛੱਡਿਆ ਜਾਵੇ ਤਾਂ ਜੋ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਬਚਿਆ ਜਾ ਸਕੇ ਜਾਂ ਫਿਰ ਇਸਦਾ ਕੋਈ ਹੋਰ ਹੱਲ ਕੱਢਿਆ ਜਾਵੇ।
No comments:
Post a Comment