Tuesday, February 17, 2026

ਪਿੰਡ ਭਾਗਸਰ ਦੀ ਫਿਰਨੀ ਤੇ ਲੱਗੇ ਰੂੜੀਆਂ ਦੇ ਢੇਰ ਹਾਦਸੇ ਦੀ ਉਡੀਕ ‘ਚ

 


ਸ੍ਰੀ ਮੁਕਤਸਰ ਸਾਹਿਬ ਦੇ ਵੱਡੇ ਪਿੰਡ ਭਾਗਸਰ ਦੀ ਫਿਰਨੀ ਤੇ ਲੱਗੇ ਰੂੜੀਆਂ ਦੇ ਢੇਰ ਕਿਸੇ ਵੱਡੇ ਹਾਦਸੇ ਦੀ ਉਡੀਕ ‘ਚ ਹਨ।

ਰੂੜੀਆਂ ਦੇ ਢੇਰਾਂ ਨੇ ਲਗਭਗ ਅੱਧੀ ਤੋਂ ਜ਼ਿਆਦਾ ਸੜਕ ਘੇਰ ਰੱਖੀ ਹੈ ਅਤੇ ਲੰਘਣ ਵਾਲਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਦੂਜੇ ਪਾਸੇ ਮੋੜ ਹੋਣ ਕਰਕੇ ਸਾਹਮਣੇ ਤੋਂ ਆਉਣ ਵਾਲਾ ਵਾਹਨ ਨਹੀਂ ਦਿਖਦਾ ਅਤੇ ਖੱਬੇ ਪਾਸੇ ਲੱਗੇ ਵੱਡੇ ਢੇਰਾਂ ਨੇ ਸੜਕ ਨੂੰ ਰੋਕ ਰੱਖਿਆ ਹੈ।



ਦੂਜੇ ਪਾਸੇ ਪਿੰਡ ਭਾਗਸਰ ਤੋਂ ਨੰਦਗੜ ਨੂੰ ਜਾਣ ਵਾਲੀ ਲਿੰਕ ਰੋੜ ਵੀ ਏਸੇ ਤਰ੍ਹਾਂ ਰੂੜੀਆਂ ਨਾਲ ਘਿਰੀ ਹੋਈ ਹੈ।

ਭਾਗਸਰ ਜੈਲ ਯੂਥ ਅਕਾਲੀ ਦਲ ਦੇ ਪ੍ਰਧਾਨ ਲਖਵਿੰਦਰ ਸਿੰਘ ਬਰਾੜ ਅਤੇ ਕਰਨਜੀਤ ਸਿੰਘ ਬਰਾੜ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸੜਕਾਂ ਤੇ ਲੱਗੇ ਢੇਰ ਹਟਾਏ ਜਾਣ ਤਾਂ ਜੋ ਕੋਈ ਵੀ ਹਾਦਸਾ ਹੋਣ ਤੋਂ ਟਾਲਿਆ ਜਾ ਸਕੇ।

No comments:

Post a Comment