Thursday, February 19, 2026

ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ‘ਚ, ਨਹੀਂ ਰੁਕ ਰਿਹਾ ਟ੍ਰਾਂਸਫਾਰਮਰ ਚੋਰੀਆਂ ਦਾ ਸਿਲਸਿਲਾ


 ਸ੍ਰੀ ਮੁਕਤਸਰ ਸਾਹਿਬ - ਬੀਤੀ ਰਾਤ ਪਿੰਡ ਥਾਂਦੇਵਾਲਾ ਤੋਂ ਚਾਰ ਟ੍ਰਾਂਸਫ਼ਾਰਮਰ ਅਤੇ ਦੋ ਰਾਤਾਂ ਵਿੱਚ ਪਿੰਡ ਸੰਗਰਾਣੇ ਤੋਂ ਪੰਜ ਮੋਟਰਾਂ ਦਾ ਤਾਂਬਾ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

      ਪਿਛਲੀ ਦਿਨੀਂ ਹੋਈਆਂ ਟ੍ਰਾਂਸਫ਼ਾਰਮਰ ਚੋਰੀ ਦੀਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਪ੍ਰਸ਼ਾਸਨ ਦਾ ਏਸ ਪਾਸੇ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ।

ਗੱਲਬਾਤ ਦੌਰਾਨ ਨੌਜਵਾਨ ਕਿਸਾਨ ਆਗੂ ਭਾਨਾ ਬਰਾੜ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ‘ਚ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ‘ਚ ਵਾਧਾ ਹੋ ਰਿਹਾ ਹੈ ਪ੍ਰਸ਼ਾਸਨ ਨੂੰ ਚੋਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਬੰਦ ਹੋਣ ਕਰਕੇ ਕਿਸਾਨ ਪਹਿਲਾਂ ਹੀ ਪ੍ਰੇਸ਼ਾਨ ਹਨ, ਉੱਤੋਂ ਚੋਰੀਆਂ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ।

ਪਿੰਡ ਥਾਂਦੇਵਾਲਾ ਦੇ ਕਿਸਾਨ ਚਰਨਜੀਤ ਸਿੰਘ, ਜਤਿੰਦਰ ਸਿੰਘ,ਸਵਰਨਜੀਤ ਸਿੰਘ ਅਤੇ ਸਤਨਾਮ ਸਿੰਘ ਰਾਜਾ ਦੇ ਖੇਤਾਂ ‘ਚੋਂ 4 ਟ੍ਰਾਂਸਫ਼ਾਰਮਰ ਅਤੇ ਪਾਲ ਸਿੰਘ, ਸਹਿਜ ਸਿੰਘ, ਕੁਲਵਿੰਦਰ ਸਿੰਘ, ਮੇਜ਼ਰ ਸਿੰਘ ਸੰਗਰਾਣਾ ਦੀਆਂ ਮੋਟਰਾਂ ਚੋਰੀ ਹੋਈਆਂ।

No comments:

Post a Comment