ਸ੍ਰੀ ਮੁਕਤਸਰ ਸਾਹਿਬ - ਮਿਲੀ ਜਾਣਕਾਰੀ ਅਨੁਸਾਰ ਪਿੰਡ ਸੀਰਵਾਲੀ ਤੋਂ ਬੀਤੀ ਰਾਤ ਚੋਰਾਂ ਵੱਲੋਂ ਪੰਜ ਟ੍ਰਾਂਸਫ਼ਾਰਮਰਾਂ ਚੋਂ ਤਾਂਬਾਂ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ।
ਜ਼ਿਕਰਯੋਗ ਹੈ ਕਿ ਤਿੰਨ-ਚਾਰ ਦਿਨ ਪਹਿਲਾਂ ਵੀ ਪੰਜ ਟ੍ਰਾਂਸਫਾਰਮਰਾਂ ਦੀ ਚੋਰੀ ਹੋਈ ਹੈ।ਚੋਰਾਂ ਵੱਲੋਂ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਕਿਸਾਨ ਪ੍ਰੇਸ਼ਾਨ ਹੋ ਚੁੱਕੇ ਹਨ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਕੋਈ ਹੱਲ ਕੱਢਿਆ ਜਾਵੇ।
ਉਹਨਾਂ ਕਿਹਾ ਕੇ ਨਹਿਰੀ ਪਾਣੀ ਬੰਦ ਹੋਣ ਕਰਕੇ ਹੋਰ ਵੀ ਦਿੱਕਤਾਂ ਆ ਰਹੀਆਂ ਨੇ ਅਤੇ ਮੰਗ ਕੀਤੀ ਕਿ ਮਹਿਕਮਾ ਖੁਦ ਆਪਣੇ ਖਰਚੇ ਤੇ ਟ੍ਰਾਂਸਫਾਰਮਰ ਲਗਾਵੇ।
No comments:
Post a Comment