ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਾਗਸਰ ‘ਚ ਲੱਗੇ ਰੂੜੀਆਂ ਦੇ ਢੇਰ ਆਖਿਰ ਸੜਕ ਤੋਂ ਪਾਸੇ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕਾਫੀ ਸਮੇਂ ਤੋਂ ਪਿੰਡ ਦੀ ਫਿਰਨੀ ਤੇ ਰੂੜੀ ਦੇ ਵੱਡੇ ਢੇਰ ਸੜਕ ਵੱਲ ਨੂੰ ਵੱਧ ਰਹੇ ਸਨ ਤੇ ਲੰਘਣ ਟੱਪਣ ਵਾਲਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਆਮ ਆਦਮੀ ਪਾਰਟੀ ਦੇ ਹਲਕਾ ਵਾਇਸ ਕੁਆਰਡੀਨੇਟਰ ਸੁਖਦੀਪ ਸਿੰਘ ਭੁੱਲਰ ਉਰਫ਼ ਦੀਪਾ ਭੁੱਲਰ ਨੇ ਸ਼ਲਾਘਾਯੋਗ ਕਦਮ ਚੁੱਕਦਿਆਂ, ਲੱਗੇ ਰੂੜੀਆਂ ਦੇ ਢੇਰ ਜੇ. ਸੀ. ਬੀ. ਦੀ ਮਦਦ ਨਾਲ ਸਾਫ਼ ਕਰਵਾਏ ਅਤੇ ਕਿਹਾ ਕਿ ਜਲਦ ਇਸਦਾ ਪੱਕਾ ਹੱਲ ਕੱਢਿਆ ਜਾਵੇਗਾ। ਇਸ ਮੌਕੇ ਗੁਰਵਿੰਦਰ ਸਿੰਘ ਤੇ ਬਿੱਟੂ ਸਿੰਘ ਵੀ ਸ਼ਾਮਿਲ ਸਨ।

No comments:
Post a Comment