Friday, May 15, 2026

ਕਿਸਾਨਾਂ ਵੱਲੋਂ ਲੁਬਾਣਿਆਂ ਵਾਲੀ ਡਰੇਨ ਦੀ ਸਫ਼ਾਈ ਕਰਨ ਦੀ ਮੰਗ


ਪੱਤਰਕਾਰਾਂ ਨਾਲ ਗੱਲ ਕਰਦਿਆਂ ਨੌਜਵਾਨ ਕਿਸਾਨ ਆਗੂ ਭਾਨਾ ਬਰਾੜ ਸੱਕਾਵਾਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸੀਜ਼ਨ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ , ਪਰ ਸ੍ਰੀ ਮੁਕਤਸਰ ਸਾਹਿਬ ਦੇ 95 ਪਿੰਡ ਅਜਿਹੇ ਹਨ ਜਿਨ੍ਹਾਂ ਨੂੰ ਸੇਮ ਪ੍ਰਭਾਵਿਤ ਇਲਾਕਿਆਂ ਵਿੱਚ ਗਿਣਿਆ ਜਾਂਦਾ ਹੈ। ਇਹਨਾਂ 95 ਪਿੰਡਾਂ ਦੇ ਕਿਸਾਨ 1 ਜੂਨ ਤੋਂ ਪਹਿਲਾਂ ਵੀ ਝੋਨਾ ਲਾ ਸਕਦੇ ਹਨ।

ਕਿਸਾਨਾਂ ਵੱਲੋਂ ਡਰੇਨ ਵਿਭਾਗ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਹੈ ਕਿ ਇੱਕ ਜੂਨ ਤੱਕ ਲੁਬਾਣਿਆਂ ਵਾਲੀ ਡਰੇਨ ਦੀ ਸਫ਼ਾਈ ਕਰਵਾਈ ਜਾਵੇ । ਜੇਕਰ ਜੂਨ ਦੇ ਪਹਿਲੇ ਹਫਤੇ ਤੱਕ ਸਫ਼ਾਈ ਨਹੀਂ ਹੁੰਦੀ ਤਾਂ ਲੁਬਾਣਿਆਂ ਵਾਲੀ ਸੱਕਾਵਾਲੀ ਜੰਮੂਆਣਾ ਬਾਜਾ ਮਰਾੜ੍ਹ ਵੱਟੂ ਆਦਿ ਪਿੰਡਾਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਸਕਦੇ ਹਨ, ਜਿਸ ਕਾਰਨ ਇਹਨਾਂ ਪਿੰਡਾਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਬਰਬਾਦ ਹੋ ਸਕਦੀ ਹੈ। ਇਸ ਲਈ ਮਾਨਸੂਨ ਆਉਣ ਤੋਂ ਪਹਿਲਾਂ ਇਹਨਾਂ ਡਰੇਨਾਂ ਦੀ ਸਫ਼ਾਈ ਨੂੰ ਮਕੁੰਮਲ ਕੀਤਾ ਜਾਵੇ। ਇਸ ਸਮੇਂ ਦਰਸ਼ਨ ਸਿੰਘ,ਇਕਬਾਲ ਸਿੰਘ, ਹਰਦੇਵ ਸਿੰਘ, ਭੁਪਿੰਦਰ ਸਿੰਘ, ਜਗਤਾਰ ਸਿੰਘ, ਪਰਾਭਦੀਪ ਸਿੰਘ, ਬੋਹੜ ਸਿੰਘ ਆਦਿ ਕਿਸਾਨ ਹਾਜ਼ਰ ਸਨ।

No comments:

Post a Comment