Friday, April 17, 2026

ਸ.ਸ.ਸ.ਸ. ਲੱਖੇਵਾਲੀ (ਮੁੰਡੇ) ਵਿਖੇ NSQF ਲੈਬ ਅਤੇ ਸਮਾਰਟ ਕਲਾਸ ਰੂਮ ਦਾ ਉਦਘਾਟਨੀ ਸਮਾਰੋਹ


ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ, ਮਾਨਯੋਗ ਮੁੱਖ-ਮੰਤਰੀ ਸ. ਭਗਵੰਤ ਸਿੰਘ ਮਾਨ, ਮਾਨਯੋਗ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਵਿੱਚ ਅਤੇ ਸ. ਯਾਦਵਿੰਦਰ ਸਿੰਘ ਮਾਨ ਮਾਨਯੋਗ ਜਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ.) ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਪ੍ਰਿੰਸੀਪਲ ਸ. ਗੁਰਮੀਤ ਸਿੰਘ ਜੀ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਲੱਖੇਵਾਲੀ (ਮੁੰਡੇ), ਸ੍ਰੀ ਮੁਕਤਸਰ ਸਾਹਿਬ ਵਿਖੇ NSQF ਲੈਬ ਅਤੇ ਸਮਾਰਟ ਕਲਾਸ ਰੂਮ ਦਾ ਉਦਘਾਟਨੀ ਸਮਾਰੋਹ ਬੜੀ ਧੂੰਮਧਾਮ ਨਾਲ ਮਨਾਇਆ ਗਿਆ। NSQF ਲੈਬ ਅਤੇ ਸਮਾਰਟ ਕਲਾਸ ਰੂਮ ਨੂੰ ਵਿਦਿਆਰਥੀਆਂ ਨੂੰ ਸਮਰਪਿਤ ਕਰਨ ਦੀ ਰਸਮ ਸ਼੍ਰੀ ਜਸ਼ਨ ਬਰਾੜ, ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਚੇਅਰਮੈਨ ਮਾਰਕਿਟ ਕਮੇਟੀ, ਮਲੋਟ ਜੀ ਦੁਆਰਾ ਨਿਭਾਈ ਗਈ। ਇਸ ਮੌਕੇ ਉਦਘਾਟਨ ਸਮਾਰੋਹ ਵਿੱਚ ਸ. ਸਿਮਰਜੀਤ ਸਿੰਘ ਬਰਾੜ, ਚੇਅਰਮੈਨ ਸੈਂਟਰਲ ਕੋਆਪਰੇਟਿਵ ਬੈਂਕ ਲਿਮਿਟਡ, ਸ੍ਰੀ ਮੁਕਤਸਰ ਸਾਹਿਬ ਅਤੇ ਬਲਾਕ ਸੰਮਤੀ ਮੈਂਬਰ ਉਹਨਾਂ ਨਾਲ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਸ਼੍ਰੀ ਜਸ਼ਨ ਬਰਾੜ ਜੀ ਵੱਲੋਂ ਸਿੱਖਿਆ ਪ੍ਰਤੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਬਾਰੇ ਚਾਨਣਾ ਪਾਇਆ ਗਿਆ। ਸ. ਸਿਮਰਜੀਤ ਸਿੰਘ ਬਰਾੜ੍ਹ ਜੀ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਰਿਟਾਇਰਡ ਪੰਜਾਬੀ ਅਧਿਆਪਕ ਸ. ਬਲਬੀਰ ਸਿੰਘ ਜੀ ਦੁਆਰਾ ਸਰਕਾਰ ਦੇ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਗਈ। ਪ੍ਰੋਗਰਾਮ ਦੇ ਅੰਤ ਤੇ ਸਕੂਲ ਦੇ ਪ੍ਰਿੰਸੀਪਲ ਸ. ਗੁਰਮੀਤ ਸਿੰਘ ਜੀ ਦੁਆਰਾ ਆਏ ਹੋਏ ਪੱਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਸ਼੍ਰੀ ਅਮਰਿੰਦਰ ਸਿੰਘ ਮਾਨ, ਬਲਾਕ ਸਿੱਖਿਆ ਕੋਆਰਡੀਨੇਟਰ ਆਮ ਆਦਮੀ ਪਾਰਟੀ, , ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਸ. ਇਕਬਾਲ ਸਿੰਘ ਜੀ, ਪ੍ਰਿੰਸੀਪਲ ਸ਼੍ਰੀ ਅਸ਼ਵਨੀ ਕੁਮਾਰ ਬਾਂਸਲ, ਡੀ.ਐਸ.ਐਮ. ਸ੍ਰੀ ਮੁਕਤਸਰ ਸਾਹਿਬ, ਮੰਡੀ ਲੱਖੇਵਾਲੀ ਦੇ ਸਰਪੰਚ ਸ. ਕੁਲਦੀਪ ਸਿੰਘ ਜੀ ਜਿਓਣਾ, ਐਸ.ਐਮ.ਸੀ. ਕਮੇਟੀ, ਮੀਡਿਆ ਪ੍ਰਤੀਨਿਧੀ ਸ਼੍ਰੀ ਸੁਖਪਾਲ ਸਿੰਘ ਜੀ ਅਤੇ ਮਿਲਖਰਾਜ ਜੀ ਅਤੇ ਸਮੂਹ ਸਟਾਫ਼ ਮੈਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੱਖੇਵਾਲੀ(ਮੁੰਡੇ) ਹਾਜ਼ਰ ਸਨ। ਮੰਚ ਸੰਚਾਲਨ ਦੀ ਡਿਊਟੀ ਸ. ਜਗਜੀਤ ਸਿੰਘ ਜੀ ਦੁਆਰਾ ਬਾਖੂਬੀ ਨਿਭਾਈ ਗਈ।

No comments:

Post a Comment