Monday, March 30, 2026

ਬੇਮੌਸਮੇ ਮੀਂਹ ਨਾਲ ਡਿੱਗੀ ਕਣਕ ਦੀ ਫ਼ਸਲ

ਸ਼੍ਰੀ ਮੁਕਤਸਰ ਸਾਹਿਬ - ਬੇਮੌਸਮੇ ਮੀਂਹ ਨਾਲ ਖੇਤ ਵਿੱਚ ਡਿੱਗੀ ਹੋਈ ਕਣਕ ਦੀ ਫ਼ਸਲ ਨੂੰ ਵਿਖਾਉਂਦੇ ਹੋਏ ਪਿੰਡ ਸੱਕਾਵਾਲੀ ਦੇ ਕਿਸਾਨ

                     ਪੱਤਰਕਾਰਾ ਨਾਲ ਗੱਲ ਕਰਦਿਆਂ ਨੌਜਵਾਨ ਕਿਸਾਨ ਆਗੂ ਭਾਨਾ ਬਰਾੜ ਸੱਕਾਵਾਲੀ ਨੇ ਦੱਸਿਆ ਕਿ ਪਿਛਲੇ ਸਾਲ ਚੈਨਾਂ ਵੈਰਿਸ ਵਰਗੀਆਂ ਬਿਮਾਰੀਆਂ ਨਾਲ ਝੋਨੇ ਦਾ ਝਾੜ ਕਾਫ਼ੀ ਘੱਟ ਨਿਕਲਿਆ ਸੀ ,ਇਸ ਸਾਲ ਆਲੂਆਂ ਦੇ ਭਾਅ ਨੇ ਵੀ ਕਿਸਾਨਾਂ ਨੂੰ ਆਰਥਿਕ ਤੌਰ ਤੇ ਸੱਟ ਆ ਮਾਰੀ ਹੈ। ਹੁਣ ਕਣਕ ਦੀ ਫ਼ਸਲ ਕਟਾਈ ਦੇ ਨੇੜੇ ਹੈ ,ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ, ਕਿਉਂਕਿ ਕਣਕ ਦੀ ਫ਼ਸਲ ਡਿੱਗਣ ਕਾਰਨ ਝਾੜ ਤੇ ਕਾਫੀ ਅਸਰ ਪੈ ਜਾਂਦਾ ਹੈ। ਜੇਕਰ ਆਉਂਣ ਵਾਲੇ ਦਿਨਾਂ ਵਿਚ ਵੀ ਬਾਰਸ਼ ਹੁੰਦੀ ਹੈ ਤਾਂ ਕਿਸਾਨਾਂ ਨੂੰ ਆਰਥਿਕ ਤੌਰ ਤੇ ਕਾਫੀ ਹੱਦ ਤੱਕ ਨੁਕਸਾਨ ਝੱਲਣਾ ਪੈ ਸਕਦਾ ਹੈ।

ਇਸ ਮੌਕੇ ਕਿਸਾਨ ਗੁਰਤੇਜ ਸਿੰਘ ਭੁਪਿੰਦਰ ਸਿੰਘ ਕੁਲਵਿੰਦਰ ਸਿੰਘ ਬੇਅੰਤ ਸਿੰਘ ਬਲਜੀਤ ਸਿੰਘ ਗੁਰਪ੍ਰੀਤ ਸਿੰਘ ਜਸਪਾਲ ਸਿੰਘ ਹਾਜ਼ਰ ਸਨ।

No comments:

Post a Comment