ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ :- ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਮਲੋਟ ਦਿਹਾਤੀ ਤੋਂ ਬਲਾਕ ਪ੍ਰਧਾਨ ਦੀ ਜਿੰਮੇਵਾਰੀ ਮਿਲਣ ਤੇ ਬਲਾਕ ਪ੍ਰਧਾਨ ਮੱਖਣ ਸਿੰਘ ਫੂਲੇਵਾਲਾ ਅੱਜ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਫੱਕਰਸਰ ਥੇੜੀ ਸਾਹਿਬ ਵਿਖੇ ਨਤਮਸਤਕ ਹੋਏ ਉਹਨਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਪਾਰਟੀ ਦੁਆਰਾ ਦਿੱਤੀ ਹੋਈ ਜਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਲਈ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਬੇਨਤੀ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੱਖਣ ਸਿੰਘ ਫੂਲੇਵਾਲਾ ਨੇ ਕਾਂਗਰਸ ਹਾਈ ਕਮਾਂਡ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਦਾ ਧੰਨਵਾਦ ਕੀਤਾ।
ਜਿਨਾਂ ਨੇ ਉਹਨਾਂ ਨੂੰ ਇਹ ਜਿੰਮੇਵਾਰੀ ਦੇ ਕੇ ਨਿਵਾਜਿਆ ਅੱਜ ਗੁਰਦੁਆਰਾ ਫੱਕਰਸਰ ਥੇੜੀ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਹਾਂ ਨਵੀਂ ਮਿਲੀ ਜਿੰਮੇਵਾਰੀ ਦੀ ਸ਼ੁਰੂਆਤ ਅੱਜ ਗੁਰੂ ਘਰ ਤੋਂ ਕਰ ਰਹੇ ਪਾਰਟੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਪਾਰਟੀ ਦੇ ਹਰ ਨਿੱਕੇ ਵੱਡੇ ਵਰਕਰ ਨੂੰ ਨਾਲ ਲੈ ਕੇ ਚਲਾਂਗੇ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਹਲਕਾ ਮਲੋਟ ਵੱਡੀ ਲੀਡ ਲੈ ਕੇ ਜਿੱਤ ਪ੍ਰਾਪਤ ਕਰੇਗੀ ਰੁੱਸੇ ਹੋਏ ਪਰਿਵਾਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਸਭ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਉਹਨਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਮਾਸਟਰ ਜਸਪਾਲ ਸਿੰਘ, ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਜਿਲਾ ਵਾਈਸ ਪ੍ਰਧਾਨ ਨੱਥੂ ਰਾਮ ਗਾਂਧੀ, ਸੀਨੀਅਰ ਕਾਂਗਰਸੀ ਆਗੂ ਪਰਮਜੀਤ ਪੰਮੂ ਬਰਾੜ ਲੱਖੇਵਾਲੀ, ਰਣਵੀਰ ਸਿੰਘ ਬਰਾੜ ਜੱਗੀ ਸ਼ੇਰੇਵਾਲਾ ਜਨਰਲ ਸਕੱਤਰ, ਅਮਰਿੰਦਰ ਸਿੰਘ ਸੰਮੇਵਾਲੀ ਸਕੱਤਰ, ਅਮਨ ਅਰੋੜਾ, ਸੁੱਖੀ ਮਾਨ ਮੌੜ, ਰਘਵੀਰ ਸਿੰਘ ਰਾਮਗੜ੍ਹ ਚੁੰਗਾ, ਗੁਰਸੇਵਕ ਗੰਧੜ, ਲੱਖਜੀਤ ਸਿੰਘ ਲੱਖਾ ਐਸ ਸੀ ਦਿਹਾਤੀ ਪ੍ਰਧਾਨ, ਕਾਲਾ ਸਿੰਘ ਸਰਪੰਚ, ਲੱਖਾ ਸਿੰਘ ਸਰਪੰਚ, ਕੌਰ ਸਿੰਘ ਸਰਪੰਚ, ਨਿਰਮਲ ਸਿੰਘ ਸਰਪੰਚ ਆਦਿ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ

No comments:
Post a Comment