ਸ਼੍ਰੀ ਮੁਕਤਸਰ ਸਾਹਿਬ - ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਡੀ ਪੱਧਰ ਤੇ ਅੱਖਾਂ ਦੇ ਜਾਂਚ ਕੈਂਪ ਲਗਾ ਕੇ ਲੋਕਾਂ ਨੂੰ ਅੱਖਾਂ ਦੀਆਂ ਬੀਮਾਰੀਆਂ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਟਰੱਸਟ ਵੱਲੋਂ ਮਰੀਜ਼ਾਂ ਨੂੰ ਦਵਾਈਆਂ ਅਤੇ ਨੇੜੇ ਦੀ ਨਿਗਾਹ ਦੀਆਂ ਐਨਕਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ ਅਤੇ ਡਾਕਟਰ ਵੱਲੋਂ ਮਰੀਜ਼ਾਂ ਦੇ ਹੋਣ ਵਾਲੇ ਓਪਰੇਸ਼ਨ ਵੀ ਟਰੱਸਟ ਵੱਲੋਂ ਮੁਫ਼ਤ ਕਰਵਾ ਕੇ ਦਿੱਤੇ ਜਾ ਰਹੇ ਹਨ।
ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਖੱਪਿਆਂਵਾਲ਼ੀ ਵਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਡਾਕਟਰ ਸੁਨੀਲ ਬਾਂਸਲ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਰਹਿਨੁਮਾਈ ਹੇਠ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ । ਅਸਿਸਟੈਂਟ ਸਿਵਲ ਸਰਜਨ ਡਾਕਟਰ ਸਰਬਜੀਤ ਸਿੰਘ ਵੱਲੋਂ ਕੈਪ ਦੀ ਸ਼ੂਰੂਆਤ ਕਰਵਾਈ ਗਈ ਅਤੇ ਡਾਕਟਰ ਹਰਸ਼ਪਰੀਤ ਕੋਰ ਐਮ ਡੀ ਆਈ ਸਪੈਸਲਿਸਟ ਵੱਲੋਂ ਅੱਖਾਂ ਦੀ ਜਾਂਚ ਕੀਤੀ ਗਈ। ਅਤੇ ਡਾਕਟਰ ਮੰਜੂ ਅਪਥਾਲਮਿਕ ਅਫ਼ਸਰ ਵੱਲੋਂ ਮਰੀਜ਼ਾਂ ਨੂੰ ਚੈੱਕ ਅੱਪ ਦੋਰਾਨ ਐਨਕਾਂ ਲਗਾਉਣ ਲਈ ਨੰਬਰ ਅਲਾਟ ਕੀਤੇ ਗਏ।ਜਿਸ ਵਿਚ 500 ਦੇ ਕਰੀਬ ਲੋਕਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਅਤੇ 32 ਲੋਕਾਂ ਨੂੰ ਅਪਰੇਸ਼ਨ ਲਈ ਚੁਣਿਆ ਗਿਆ।
ਜਾਂਚ ਦੋਰਾਨ ਦਵਾਈਆਂ ਅਤੇ ਨੇੜੇ ਦੀ ਨਿਗਾਹ ਦੀਆਂ ਐਨਕਾਂ ਟਰੱਸਟ ਵੱਲੋਂ ਮੁਫ਼ਤ ਦਿੱਤੀਆਂ ਗਈਆਂ। ਕੈਪ ਦੋਰਾਨ ਲੰਗਰ ਦੀ ਸੇਵਾ ਲੰਗਰ ਕਮੇਟੀ ਪਿੰਡ ਖੱਪਿਆਂਵਾਲ਼ੀ ਵਾਲੀ ਵੱਲੋਂ ਪਿੰਡ ਦੇ ਸਹਿਯੋਗ ਨਾਲ ਕੀਤੀ ਗਈ। ਪਿੰਡ ਖੱਪਿਆਂਵਾਲ਼ੀ ਦੇ ਆਯੂਸ਼ਮਾਨ ਅਰੋਗਿਆ ਕੇਂਦਰ ਦੇ ਸਮੁੱਚੇ ਸਟਾਫ ਵੱਲੋਂ ਇਸ ਕੈਂਪ ਦੌਰਾਨ ਭਰਪੂਰ ਸਮਰਥਨ ਦਿੱਤਾ ਗਿਆ। ਇਸ ਕੈਂਪ ਦੌਰਾਨ ਜਗਜੀਤ ਸਿੰਘ ਬਰਾੜ ਹਨੀ ਬਰਾੜ ਫੱਤਣਵਾਲਾ ਵੱਲੋਂ ਡਾਕਟਰ ਐਸ ਪੀ ਸਿੰਘ ਓਬਰਾਏ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।
No comments:
Post a Comment