Monday, February 16, 2026

ਬੀਤੀ ਰਾਤ ਪਿੰਡ ਸੱਕਾਂਵਾਲੀ ‘ਚ ਖੇਤਾਂ ਵਿਚੋਂ 3 ਟ੍ਰਾਂਸਫਾਰਮ ਹੋਏ ਚੋਰੀ


ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਸੱਕਾਂਵਾਲੀ ਤੋਂ ਬੀਤੀ ਰਾਤ ਚੋਰਾਂ ਵੱਲੋਂ 3 ਟ੍ਰਾਂਸਫ਼ਾਰਮ ਚੋਰੀ ਕਰ ਲਏ ਗਏ।

ਜਾਣਕਾਰੀ ਦਿੰਦਿਆਂ ਨੌਜਵਾਨ ਕਿਸਾਨ ਆਗੂ ਭਾਨਾ ਸਿੰਘ ਬਰਾੜ ਸੱਕਾਂਵਾਲੀ ਨੇ ਦੱਸਿਆ ਕਿ ਸੱਕਾਂਵਾਲੀ ਦੇ ਤਿੰਨ ਕਿਸਾਨਾਂ ਸ਼ਿਵਰਾਜ ਸਿੰਘ, ਕੁਲਵਿੰਦਰ ਸਿੰਘ ਅਤੇ ਮਨਜੀਤ ਸਿੰਘ ਦੇ ਖੇਤਾਂ ‘ਚੋਂ ਟ੍ਰਾਂਸਫਾਰਮ ਚੋਰੀ ਹੋਏ ਹਨ। ਨਾਲ ਹੀ ਉਹਨਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੇ ਪੁਲਿਸ ਇਸ ਪਾਸੇ ਵੱਲ ਵੀ ਧਿਆਨ ਦੇਣ ਤਾਂ ਜੋ ਵਾਰਦਾਤਾਂ ਦਾ ਸਿਲਸਿਲਾ ਰੋਕਿਆ ਜਾ ਸਕੇ।

No comments:

Post a Comment